ਕਾਰੋਬਾਰ

ਸੁਖ ਧਾਲੀਵਾਲ ਅਤੇ ਜੋਹਨ ਐਲਡੈਗ ਨੇ ਕੀਤਾ “ਨੂ ਬੀਸੀ ਬਿਲਡਰਜ਼ ਡੀਪੂ” ਦਾ ਉਦਘਾਟਨ

ਹਰਦਮ ਮਾਨ/ਕੌਮੀ ਮਾਰਗ ਬਿਊਰੋ | October 06, 2021 10:06 PM

 

 

ਸਰੀ-ਬੀਤੇ ਦਿਨ ਲੈਂਗਲੀ ਬਾਈਪਾਸ ਉਪਰ ਨੂ ਬੀਸੀ ਬਿਲਡਰਜ਼ ਡੀਪੂ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਅਤੇ ਜੋਹਨ ਐਲਡੈਗ ਨੇ ਕੀਤਾ। ਉਦਘਾਟਨੀ ਰਸਮ ਮੌਕੇ ਪੰਜਾਬੀ ਭਾਈਚਾਰੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਸ਼ਾਮਲ ਹੋਈਆਂ।

 ਨੂ ਬੀਸੀ ਬਿਲਡਰਜ਼ ਡੀਪੂ ਵੱਲੋਂ ਰੀਨਾ ਚਾਵਲਾ, ਹਿੰਮਤ ਚਾਵਲਾ, ਰਾਇਮੰਡ ਵਾਲੀਆ, ਜੋਏ ਵਾਲੀਆ ਅਤੇ ਰੁਚਿਕਾ ਵਾਲੀਆਂ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਬਹੁਤ ਹੀ ਮਨਮੋਹਣੀਆਂ ਟਾਈਲਾਂ ਅਤੇ ਇਲੈਕਟ੍ਰਿਕ ਫਾਇਰਪਲੇਸ ਨਾਲ ਖੂਬ ਸਜਾਏ ਗਏ ਇਸ ਦਿਲਕਸ਼ ਸ਼ੋਅ ਰੂਮ ਦੀ ਮਹਿਮਾਨਾਂ ਵੱਲੋਂ ਭਰਵੀਂ ਤਾਰੀਫ਼ ਕੀਤੀ ਗਈ। ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ, ਜੋਹਨ ਐਲਡੈਗ ਅਤੇ ਰਣਦੀਪ ਸਿੰਘ ਸਰਾਏ ਨੇ ਰੀਨਾ ਚਾਵਲਾ ਅਤੇ ਸਮੁੱਚੀ ਟੀਮ ਨੂੰ ਹਾਰਦਿਕ ਮੁਬਾਰਕਬਾਦ ਦਿੱਤੀ। ਇਸ ਨਵੇਂ ਸ਼ੋਅਰੂਮ ਲਈ ਵਧਾਈਆਂ ਦੇਣ ਲਈ ਹੋਰਨਾਂ ਤੋਂ ਇਲਾਵਾ ਰੇਡੀਓ ਇੰਡੀਆ ਦੇ ਹੋਸਟ ਜਸਵਿੰਦਰ ਦਿਲਾਵਰੀ, ਸਾਹਿਲ ਵਾਲੀਆ, ਸੋਮਿਲ ਵਾਲੀਆ, ਸ਼ੈਲਿੰਦਰ ਮਿਸ਼ਰਾ, ਹਰਦਮ ਸਿੰਘ ਮਾਨ, ਡਾ. ਰੇਡੀਓ ਹੋਸਟ ਜਸਬੀਰ ਸਿੰਘ ਰੋਮਾਣਾ ਅਤੇ ਡਾ. ਰਮਿੰਦਰ ਕੰਗ ਨੇ ਵੀ ਸ਼ਮੂਲੀਅਤ ਕੀਤੀ।

 

Have something to say? Post your comment

 

ਕਾਰੋਬਾਰ

ਵਿਦੇਸ਼ੀ ਨਿਵੇਸ਼ਕਾਂ ਨੇ ਇਸ ਹਫ਼ਤੇ ਭਾਰਤੀ ਇਕੁਇਟੀ ਵਿੱਚ 8,500 ਕਰੋੜ ਰੁਪਏ ਦਾ ਕੀਤਾ ਨਿਵੇਸ਼

ਭਾਰਤੀ ਸ਼ੇਅਰ ਬਾਜ਼ਾਰ ਨੇ ਨਿਵੇਸ਼ਕਾਂ ਦੇ ਕਰੋੜਾਂ ਰੁਪਏ ਕੀਤੇ ਸਵਾਹ ਸੈਂਸੈਕਸ 2,226.79 ਅੰਕ ਡਿੱਗ ਕੇ ਹੋਇਆ ਬੰਦ

ਗਲੋਬਲ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ-ਭਾਰਤੀ ਖਪਤਕਾਰ ਨੂੰ ਇਸ ਦਾ ਲਾਭ ਨਾ ਮਿਲਿਆ

ਸਟੋਕ ਮਾਰਕੀਟ ਫੇਰ ਡਿੱਗੀ ਸੈਂਸੈਕਸ ਨੇ ਲਾਇਆ ਗੋਤਾ 1390 ਅੰਕਾਂ ਦਾ

ਭਾਰਤੀ ਸਟਾਕ ਮਾਰਕੀਟ ਲਾਲ ਨਿਸ਼ਾਨ 'ਤੇ ਬੰਦ ਹੋਇਆ, ਸੈਂਸੈਕਸ 728 ਅੰਕ ਡਿੱਗਿਆ

ਭਾਰਤੀ ਰਿਜ਼ਰਵ ਬੈਂਕ ਨੇ ਇੰਡਸਇੰਡ ਬੈਂਕ ਦੇ ਗਾਹਕਾਂ ਨੂੰ ਭਰੋਸਾ ਦਿੱਤਾ-ਬੈਂਕ ਮਜ਼ਬੂਤ ​​ਰਹੇਗਾ

ਭਾਰਤੀ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ 'ਤੇ ਹੋਇਆ ਬੰਦ

ਸ਼ੇਅਰ ਬਾਜ਼ਾਰ ਵਿੱਚ ਗਿਰਾਵਟ - ਬੀਐਸਈ, ਏਂਜਲ ਵਨ ਅਤੇ ਹੋਰ ਬ੍ਰੋਕਿੰਗ ਪਲੇਟਫਾਰਮਾਂ ਦੇ ਸ਼ੇਅਰ ਬੁਰੀ ਤਰ੍ਹਾਂ ਡਿੱਗੇ

ਟਰੰਪ ਦੀਆਂ ਨੀਤੀਆਂ ਨੇ ਫੇਰ ਕੀਤਾ ਭਾਰਤੀ ਬਾਜ਼ਾਰ ਲਾਲ ਸੈਂਸੈਕਸ ਡਿਗਿਆ 1,414.33 ਅੰਕ

ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਕਾਰਨ ਸਟਾਰਟਅੱਪ ਕੰਪਨੀਆਂ ਦੀ ਹਾਲਤ ਮਾੜੀ, ਸ਼ੇਅਰ 23 ਪ੍ਰਤੀਸ਼ਤ ਡਿੱਗੇ